ਗਰਚਾ ਮਿਊਜ਼ਿਕ ਇੰਸਟੀਚਿਊਟ ਦਾ ਇਤਿਹਾਸ... ਗਰਚਾ ਮਿਊਜ਼ਿਕ ਇੰਸਟੀਚਿਊਟ ਦੇ ਸੰਸਥਾਪਕ "ਮਰਹੂਮ ਉਸਤਾਦ ਜੋਗਾ ਸਿੰਘ ਗਰਚਾ" ਜੀ ਵਲੋਂ 1990 ਵਿਚ ਗਰਚਾ ਮਿਊਜ਼ਿਕ ਇੰਸਟੀਚਿਊਟ ਦੀ ਸਥਾਪਨਾ ਉਸ ਵੇਲੇ ਕੀਤੀ ਗਈ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਸਾਡੇ ਸਮਾਜ ਵਿੱਚ ਪੰਜਾਬੀ ਗਾਇਕੀ ਵਿੱਚ ਗੰਧਲਾ-ਪਨ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਲੱਚਰਤਾ ਦਾ ਬੋਲਬਾਲਾ ਆਪਣੇ ਪੈਰ ਪ੍ਰਸਾਰ ਰਿਹਾ ਹੈ,ਉਹਨਾਂ ਨੇ ਗ਼ਰੀਬੀ ਰੇਖਾ ਦੇ ਥੱਲੇ ਦੱਬੇ ਹੋਣ ਦੇ ਬਾਵਜੂਦ ਵੀ ਬਿਨਾ ਕਿਸੇ ਲਾਲਚ ਦੇ ਨਿੱਕੀ ਉਮਰ ਦੇ ਸਿਖਿਆਰਥੀਆਂ ਵਿੱਚ ਸੱਭਿਅਕ ਸੰਗੀਤ ਦਾ ਪ੍ਰਸਾਰ ਕਰਨਾ ਆਰੰਭ ਕਰ ਦਿੱਤਾ,ਉਸਾਰੂ ਸੰਗੀਤਕ ਗਤੀਵਿਧੀਆਂ ਰਾਹੀਂ ਸਮਾਜ ਨੂੰ ਚੰਗੀ ਸੇਧ ਪ੍ਰਦਾਨ ਕਰਦੇ ਹੋਏ 32 ਸਾਲ ਬਾਅਦ ਸਾਲ 2022 ਵਿੱਚ 19 ਫਰਵਰੀ ਨੂੰ ਉਸਤਾਦ ਜੋਗਾ ਸਿੰਘ ਗਰਚਾ ਜੀ ਦਾ ਕੈਂਸਰ ਦੀ ਨਾ-ਮੁਰਾਦ ਬਿਮਾਰੀ ਨਾਲ ਦਿਹਾਂਤ ਹੋ ਗਿਆ,ਇਥੇ ਜਿਕਰਯੋਗ ਹੈ ਕਿ ਰੋਸ਼ਨ ਪ੍ਰਿੰਸ,ਵਿਨੈ ਸ਼ਰਮਾ,ਕੰਚਨ ਵਰਗੇ ਸ਼ਾਗਿਰਦ ਉਹਨਾਂ ਦੀ ਸੰਗੀਤਕ ਪੈਦਾਇਸ਼ ਹਨ,ਅੱਜ ਵੀ ਉਹਨਾਂ ਦਾ ਸਪੁੱਤਰ ਗਗਨਦੀਪ ਗਰਚਾ ਉਹਨਾਂ ਦਾ ਬਣਾਇਆ ਹੋਇਆ ਇੰਸਟੀਚਿਊਟ ਬੜੀ ਸ਼ਿੱਦਤ ਤੇ ਲਗਨ ਨਾਲ ਚਲਾ ਰਿਹਾ ਹੈ, ਤੁਸੀਂ ਬੜੇ ਵੱਢ-ਭਾਗੀ ਹੋ ਕਿ ਤੁਸੀਂ ਵੀ ਅੱਜ ਇਸ ਇੰਸਟੀਚਿਊਟ ਦਾ ਹਿਸਾ ਬਣਨ ਜਾ ਰਹੇ ਹੋ...ਸਾਡੇ ਪਰਿਵਾਰ ਵਿੱਚ ਤੁਹਾਡਾ ਸਵਾਗਤ ਹੈ... ਵਲੋਂ- ਟੀਮ ਗਰਚਾ ਮਿਊਜ਼ਿਕ ਇੰਸਟੀਚਿਊਟ (ਬੰਗਾ)