Institute Biography ਮਰਹੂਮ ਉਸਤਾਦ ਜੋਗਾ ਸਿੰਘ ਗਰਚਾ ਵਾਰੇ. ਜ਼ਿੰਦਗੀ ਵਿਚ ਅਗਰ ਇਨਸਾਨ ਕੁਝ ਕਰਨ ਲਈ ਬਹੁਤ ਮਿਹਨਤ ਕਰੇ ਤਾਂ ਸਾਲਾਂ ਬਾਅਦ ਉਹ ਮਿਹਨਤ ਰੰਗ ਜਰੂਰ ਲੈਕੇ ਆਉਂਦੀ ਹੈ, ਅਸੀਂ ਅੱਜ ਉਸਤਾਦ ਜੋਗਾ ਸਿੰਘ ਗਰਚਾ ਜੀ ਦੀ ਗੱਲ ਕਰਨ ਜਾ ਰਹੇ ਹਾਂ,ਜਿਹਨਾਂ ਨੇ ਸਤਾਰਾਂ ਸਾਲ ਦੀ ਉਮਰ ਵਿੱਚ ਆਪਣਾ ਜੱਦੀ ਪਿੰਡ ਗਰਚਾ ਛੱਡ ਦਿੱਤਾ ਸੀ ਤੇ ਸੰਗੀਤ ਦੀ ਦੁਨੀਆ ਵਿੱਚ ਪੈਰ ਰੱਖ ਲਿਆ ਸੀ,ਉਹ ਜਲੰਧਰ ਉਸਤਾਦ ਧਰਮਦਾਸ ਆਦਮਪੁਰੀ ਹੁਣਾ ਕੋਲ ਆ ਗਏ ਸੀ,ਉਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਬੰਗਾ ਸ਼ਹਿਰ ਵਸ ਗਏ ਸਨ ਅਤੇ ਉਹ ਸਕੂਲ ਵਿੱਚ ਬਤੋਰ ਸੰਗੀਤ ਅਧਿਆਪਕ ਕੰਮ ਕਰਦੇ ਰਹੇ ਅਤੇ ਸੂਝਵਾਨ ਹੋਣ ਦੇ ਨਾਤੇ ਜਦੋਂ ਓਹਨਾ ਦੇ ਮਹਿਸੂਸ ਕੀਤਾ ਕਿ ਸਦਾ ਪੰਜਾਬੀ ਸੱਭਿਆਚਾਰ ਗ਼ਲਤ ਪਾਸੇ ਵੱਲ ਜਾ ਰਿਹਾ ਹੈ ਤਾਂ ਓਹਨਾ ਨੇ 1990 ਵਿੱਚ ਗਰਚਾ ਮਿਊਜ਼ਿਕ ਇੰਸਟੀਟਿਊਟ ਦੀ ਸਥਾਪਨਾ ਕੀਤੀ, ਜਿਸ ਵਿੱਚ ਉਹਨਾਂ ਨੇ ਸੰਗੀਤ ਸਿੱਖਣ ਵਾਲੇ ਬੱਚਿਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਵਾਰੇ ਜਾਣੂ ਕਰਵਾਇਆ, ਇਸ ਇੰਸਟੀਟਿਊਟ ਵਿੱਚ ਹਜ਼ਾਰਾਂ ਵਿਦਿਆਰਥੀ ਸੰਗੀਤ ਸਿੱਖ ਚੁਕੇ ਹਨ, ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਵੀ ਇਸ ਇੰਸਟੀਟਿਊਟ ਤੋਂ ਹੀ ਮੁਢਲਾ ਸੰਗੀਤ ਸਿੱਖਿਆ ਹੈ, ਜੋਗਾ ਸਿੰਘ ਗਰਚਾ ਨੇ ਆਪਣੀ ਸਾਰੀ ਜ਼ਿੰਦਗੀ ਸੰਗੀਤ ਨੂੰ ਸਮਰਪਿਤ ਕਰਕੇ ਬੰਗਾ ਇਲਾਕੇ ਵਿੱਚ ਵਿਦਿਆਰਥੀਆਂ ਨੂੰ ਸਾਫ-ਸੁਥਰਾ ਸੰਗੀਤ ਸਿਖਾਇਆ. ਪਿਛਲੇ ਸਾਲ 2022 ਵਿੱਚ ਕੈਂਸਰ ਨਾਲ ਓਹਨਾ ਦੀ ਮੌਤ ਹੋ ਗਈ,ਪਰ ਉਹਨਾਂ ਦੇ ਪੁੱਤਰ ਗਗਦੀਪ ਗਰਚਾ ਇਸ ਇੰਸਟੀਟਿਊਟ ਨੂੰ ਪਹਿਲਾਂ ਵਾਂਙ ਹੀ ਚਲਾ ਰਹੇ ਹਨ ਅਤੇ ਅੱਜ ਵੀ ਇਹ ਇੰਸਟੀਟਿਊਟ ਹਰ ਦਿਨ ਤਰੱਕੀ ਕਰ ਰਹੀ ਹੈ, Garcha ji memories... Late ustad Joga singh Garcha Garcha ji and Roshan prince Annual Function at Convent school at Ritha ram school,Banga Function at Jasso Mazara school At Modern school,Banga Old videos collection